Monday, 14 May 2018

ਫਲਿਪਕਾਰਟ ਦਾ ਰਲੇਵਾਂ, ਵਾਲਮਾਰਟ ਲਈ ਖੁਲ੍ਹੇ ਖੁਦਰਾ ਬਾਜਾਰ ਦੇ ਦਰਬਾਰ


ਬ੍ਰਿਟਿਸ਼ ਇੰਡੀਆ ਕੰਪਨੀ ਜਦੋਂ ਭਾਰਤ ਆਈ ਤਾਂ ਅਸੀਂ ਇਸਨੂੰ ਪਹਿਚਾਣ ਨਹੀਂ ਸਕੇ। ਸਰਕਸ ਦੇ ਜੋਕਰ ਦੀ ਤਰ੍ਹਾਂ ਇਹ ਆਪਣੇ ਉਪਰ ਪਏ ਕਪੜੇ ਉਤਾਰਦੀ ਗਈ ਅਤੇ ਇਸਦੇ ਬਦਲਦੇ ਸਰੂਪ ਨੂੰ ਹੀ ਸਹੀ ਮੰਨਦੇ ਰਹੇ। ਪਹਿਲਾਂ ਸਾਨੂੰ ਇਸਦੇ ਲੋਕ ਵਿਓਪਾਰੀ ਜਾਪੇ ਪਰੰਤੂ ਜਿਸ ਤਰ੍ਹਾਂ ਭਾਰਤੀ ਰਾਜਾਵਾਂ ਤੋਂ ਸਹੂਲਤਾਂ ਪ੍ਰਾਪਤ ਕੀਤੀਆਂ ਉਸ ਨਾਲ ਇਹ ਕੂਟਨੀਤਿਕ ਮਾਹਿਰ ਜਾਪਣ ਲੱਗੇ ਅਤੇ ਪਲਾਸੀ ਦੀ ਲੜਾਈ ਤੋਂ ਬਾਦ ਇਸ ਸੈਨਿਕ ਦੇ ਵੇਸ਼ ਵਿਚ ਆਗਏ ਪਰੰਤੂ 1850 ਆਉਂਦੇ-ਆਉੰਦੇ ਇਸਦਾ ਸ਼ਾਸਕ ਵਾਲਾ ਅਸਲੀ ਚਿਹਰਾ ਸਾਹਮਣੇ ਆਇਆ ਜਦੋਂ ਇਸ ਕੰਪਨੀ ਨੇ ਪੂਰੇ ਭਾਰਤ ਉੱਤੇ ਕਬਜਾ ਕਰ ਲਿਆ। ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਜਾਪਦਾ ਹੈ। ਅਮਰੀਕਾ ਦੀ ਵੱਡੀ ਵਿਓਪਾਰਕ ਕਾਰਪੋਰੇਸ਼ਨ ਵਾਲਮਾਰਟ ਇੰਕ ਨੇ ਘਰੇਲੂ ਈ-ਕਾਮਰਸ ਕੰਪਨੀ ਫਲਿਕਪਾਰਟ ਦਾ ਰਲੇਵਾਂ ਕੀਤਾ ਹੈ। ਵਾਲਮਾਰਟ ਆਉਂਦੇ ਚਾਰ-ਪੰਜ ਸਾਲਾਂ ਅੰਦਰ 50 ਨਵੇਂ ਸਟੋਰ ਖੋਲੇਗੀ। ਈ-ਕਾਮਰਸ ਦੇ ਖੇਤਰ ਵਿਚ ਹੋਏ ਸਭ ਤੋਂ ਵੱਡੇ ਰਲੇਵੇਂ ਦੇ ਤਹਿਤ ਵਾਲਮਾਰਟ ਨੇ ਫਲਿਪਕਾਰਟ ਗਰੂਪ ਦੀ 77 ਪ੍ਰਤੀਸ਼ਤ ਹਿੱਸੇਦਾਰੀ 16 ਅਰਬ ਡਾਲਰ ਵਿਚ ਖਰੀਦੀ ਹੈ। ਫਲਿਪਕਾਰਟ ਗਰੂਪ ਵਿਚ ਇਸਤੋਂ ਅਲਾਵਾ ਜਬੋਂਗ, ਮਿੰਤਰਾ, ਵੀ-ਰੀਡ, ਲੇਟਸਬਾਯ, ਐਫਐਕਸ ਮਾਰਟ ਅਤੇ ਫੋਨਪੋ ਜਿਹੋ-ਜਿਹੀਆਂ ਕੰਪਨੀਆਂ ਵੀ ਸ਼ਾਮਿਲ ਹਨ। ਵਾਲਮਾਰਟ ਮੌਜੂਦਾ ਸਮੇਂ ਵਿਚ ਦੇਸ਼ ਦੇ 9 ਰਾਜਾਂ ਦੇ 19 ਸ਼ਹਿਰਾਂ ਵਿਚ ਕਾਰੋਬਾਰ ਕਰ ਰਹੀ ਹੈ। ਕੰਪਨੀ ਦੀ ਯੋਜਨਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਤੇ ਵਿਸ਼ੇਸ਼ ਧਿਆਨ ਦੇਣ ਦੀ ਹੈ। ਕਹਿਣ ਨੂੰ ਇਹ ਸਵਦੇਸ਼ੀ ਕੰਪਨੀ ਦਾ ਵਿਦੇਸ਼ੀ ਕੰਪਨੀ ਵਿਚ ਰਲੇਵਾਂ ਹੈ ਪਰੰਤੂ ਇਸਦਾ ਉਦੇਸ਼ ਅਸਿੱਧੇ ਰੂਪ ਵਿਚ ਦੇਸ਼ ਦੇ ਖੁਦਰਾ ਬਜਾਰ ਵਿਚ ਵਿਦੇਸ਼ੀ ਕੰਪਨੀ ਦੀ ਐਂਟਰੀ ਹੈ। ਭਾਰਤੀ ਕਾਨੂੰਨ ਅਨੁਸਾਰ ਵਿਦੇਸ਼ੀ ਕੰਪਨੀ ਨੂੰ ਖੁਦਰਾ ਵਿਓਪਾਰ ਵਿਚ ਪ੍ਰਵੇਸ਼ ਦੀ ਇਜਾਜਤ ਨਹੀਂ ਹੈ ਪਰੰਤੂ ਵਾਲਮਾਰਟ ਹੁਨ ਫਲਿਪਕਾਰਟ ਦੇ ਨਾਂ ਤੇ ਇਸ ਕਾਰੋਬਾਰ ਵਿਚ ਉਤਰ ਰਹੀ ਹੈ। ਵਾਲਮਾਰਟ ਦੇ ਸੀਈਓ ਡਗ ਮੈਕਮਿਲਨ ਨੇ ਆਪਣੀ ਇਸ ਯੋਜਨਾ ਤੇ ਕੋਈ ਪਰਦਾ ਪਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਅਤੇ ਸਾਫ ਕਿਹਾ ਹੈ ਕਿ ਫਲਿਪਕਾਰਟ ਇਕ ਵੱਖਰੀ ਕੰਪਨੀ ਵੱਜੋਂ ਕੰਮ ਕਰਦੀ ਰਹੇਗੀ। ਇਸਦਾ ਨਿਰਦੇਸ਼ਕ ਮੰਡਲ ਵੀ ਵੱਖਰਾ ਹੋਵੇਗਾ, ਇਸ ਕੰਪਨੀ ਨਾਲ ਵਾਲਮਾਰਟ ਨੂੰ ਓਨਲਾਈਨ ਖੁਦਰਾ ਬਜਾਰ ਵਿਚ ਪ੍ਰਵੇਸ਼ ਮਿਲੇਗਾ। ਨੀਤੀ ਅਨੁਸਾਰ ਘਰੇਲੂ ਖੁਦਰਾ ਬਜਾਰ ਵਿਚ ਵਿਦੇਸ਼ੀ ਪੂੰਜੀਨਿਵੇਸ਼ ਦੀ ਆਗਿਆ ਨਹੀਂ ਹੈ ਪਰੰਤੂ ਈ-ਕਾਮਰਸ ਖੇਤਰ ਵਿਚ ਇਸਦੀ ਇਜਾਜਤ ਹੈ ਜੋ ਕੰਮ ਫਲਿਪਕੋਰਟ ਰਾਹੀਂ ਕੀਤਾ ਜਾਵੇਗਾ। ਇਸ ਰਲੇਵੇਂ ਨਾਲ ਇਕ ਵਿਦੇਸ਼ੀ ਕੰਪਨੀ ਲਈ ਘਰੇਲੂ ਖੁਦਰਾ ਵਿਓਪਾਰ ਦਾ ਦਰਵਾਜਾ ਖੁਲ੍ਹ ਗਿਆ ਹੈ ਜੋ ਕਿ ਦੇਸ਼ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।

ਅਗਲੇ ਇਕ ਦਹਾਕੇ ਵਿਚ ਭਾਰਤ ਅੰਦਰ ਖੁਦਰਾ ਵਿਓਪਾਰ 200 ਅਰਬ ਡਾਲਰ ਪਹੁੰਚ ਜਾਉਣ ਦੀ ਸੰਭਾਵਨਾ ਹੈ। ਇਹ ਹੀ ਕਾਰਨ ਹੈ ਕਿ ਵਾਲਮਾਰਟ ਨੇ ਉੱਚੀ ਦਰ ਤੇ ਫਲਿਪਕਾਰਟ ਦਾ ਰਲੇਵਾਂ ਕਰਦੇ ਹੋਏ ਇਕ ਵੱਡਾ ਆਰਥਿਕ ਜੋਖਿਮ ਚੁੱਕਿਆ ਹੈ। ਭਾਰਤ ਅੰਦਰ ਉਸਦਾ ਮੁਕਾਬਲਾ ਅਮੇਜਨ ਨਾਲ ਹੋਵੇਗਾ। ਖਦਸ਼ਾ ਹੈ ਕਿ ਇਸ ਨਾਲ ਦੇਸ਼ ਦੇ ਛੋਟੇ, ਲਘੁ ਅਤੇ ਮੱਧਿਅਮ ਦਰਜੇ ਦੇ 4.5 ਕਰੋੜ ਉਦਯੋਗਾਂ ਅਤੇ ਵਿਓਪਾਰ ਨਾਲ ਜੁੜੇ 10 ਕਰੋੜ ਤੋਂ ਵੀ ਜਿਆਦਾ ਲੋਕਾਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਗ ਜਾਵੇਗਾ। ਦੇਸ਼ ਦਾ ਬਹੁਤਾ ਨਿਰਯਾਤ ਵੀ ਇਨ੍ਹਾਂ ਉਦਯੋਗਾਂ ਤੇ ਹੀ ਨਿਰਭਰ ਕਰਦਾ ਹੈ। ਚੀਨ ਦੇ ਸਸਤੇ ਸਮਾਨ ਨਾਲ ਭਾਰਤੀ ਉਦਯੋਗਾਂ ਦੀ ਕਮਰ ਪਹਿਲਾਂ ਹੀ ਝੁਕ ਚੁਕੀ ਦਿਸਦੀ ਹੈ ਪਰੰਤੂ ਵਾਲਮਾਰਟ ਰਾਹੀਂ ਹਾਲਾਤ ਹੋਰ ਵੀ ਖਰਾਬ ਹੋਣ ਦੀ ਆਸ਼ੰਕਾ ਹੈ,ਕਿਉਂਕਿ ਅਮਰੀਕਾ ਦੀ ਇਹ ਕੰਪਨੀ ਪਹਿਲਾਂ ਤਾਂ ਆਪਣੇ ਦੇਸ਼ ਅੰਦਰ ਬਣਿਆ ਸਮਾਨ ਵੇਚਦੀ ਰਹੀ ਹੈ ਪਰੰਤੂ ਹੁਨ ਇਹ 70 ਤੋਂ 80 ਪ੍ਰਤੀਸ਼ਤ ਸਮਾਨ ਚੀਨ ਤੋਂ ਹੀ ਮੰਗਵਾਉਂਦੀ ਹੈ। ਲੋਕਤੰਤਰ ਦੀ ਕਮੀ ਕਾਰਨ ਚੀਨ ਵਿਚ ਕਿਰਤੀ ਕਾਨੂੰਨ ਬਹੁਤ ਕਮਜੋਰ ਹਨ ਅਤੇ ਯੂਨੀਅਨਾਂ ਵੀ ਮਜਬੂਤ ਨਹੀਂ। ਇਸ ਕਾਰਨ ਉੱਥੇ ਸਰਕਾਰੀ ਉਦਯੋਗਾਂ ਵਿਚ ਮਜਦੂਰਾਂ ਨੂੰ ਬਹੁਤ ਘੱਟ ਮਜਦੂਰੀ ਦਿੱਤੀ ਜਾਂਦੀ ਹੈ। ਚੀਨ ਦੇ ਬਣੇ ਸਮਾਨ ਦੇ ਸਸਤੇ ਹੋਣ ਦਾ ਇਹ ਬਹੁਤ ਵੱਡਾ ਕਾਰਨ ਹੈ। ਚੀਨ ਤੋਂ ਪਹਿਲਾਂ ਹੀ ਭਾਰਤੀ ਉਦਯੋਗ ਪੀੜਤ ਹਨ ਜੇਕਰ ਵਾਲਮਾਰਟ ਵੀ ਚੀਨ ਦਾ ਸਮਾਨ ਭਾਰਤ ਵੇਚਦੀ ਹੈ ਤਾਂ ਹਾਲਾਤ ਹੋਰ ਵੀ ਵਿਗੜ ਜਾਣਗੇ। ਆਰਥਿਕ ਗੁਰੂ ਮੋਹਨ ਗੁਰੂਸਵਾਮੀ ਅਨੁਸਾਰ, ਇਸ ਰਲੇਵੇਂ ਨਾਲ ਮੁਨਾਫਾ ਵਾਲਮਾਰਟ ਕਮਾਏਗੀ, ਸਮਾਨ ਚੀਨ ਦਾ ਵਿਕੇਗਾ ਅਤੇ ਭਾਰਤ ਦੇ ਹੱਥ ਕੇਵਲ ਨੁਕਸਾਨ ਹੀ ਨੁਕਸਾਨ ਲੱਗੇਗਾ।

ਵਾਲਮਾਰਟ ਦੇ ਸੀਈਓ ਡਗ ਮੈਕਮਿਲਨ ਦਾ ਦਾਵਾ ਹੈ ਕਿ ਇਸ ਰਲੇਵੇਂ ਨਾਲ ਭਾਰਤ ਅੰਦਰ ਇਕ ਕਰੋੜ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਚਾਹੇ ਉਨ੍ਹਾਂ ਨੇ ਇਸਦੀ ਸਮਾ ਸੀਮਾ ਨਿਰਧਾਰਿਤ ਨਹੀਂ ਕੀਤੀ ਹੈ। ਇਤਿਹਾਸ ਤੇ ਝਾਤੀ ਮਾਰੀ ਜਾਵੇ ਤਾਂ ਇਹ ਦਾਅਵਾ ਪੂਰੀ ਤਰ੍ਹਾਂ ਠੀਕ ਨਹੀਂ ਜਾਪਦਾ। ਹੋ ਸਕਦਾ ਹੈ ਕਿ ਵਾਲਮਾਰਟ ਕੁਝ ਹਜਾਰਾਂ ਲੋਕਾਂ ਨੂੰ ਨੌਕਰੀਆਂ ਦੇ ਵੀ ਦੇਵੇ ਪਰੰਤੂ ਖੁਦਰਾ ਬਜਾਰ ਅੰਦਰ ਵਿਦੇਸ਼ੀ ਨਿਵੇਸ਼ ਨਾਲ ਬੇਰੁਜਗਾਰੀ ਹੀ ਜਿਆਦਾ ਫੈਲਦੀ ਹੈ। ਕੁਝ ਨੌਕਰੀਆਂ ਪਤਾ ਨਹੀਂ ਕਿੰਨੇ ਹੀ ਸਵਦੇਸ਼ੀ ਉਦਯੋਗਾਂ ਅਤੇ ਸਵਰੋਜਗਾਰ ਕੇਂਦਰਾਂ ਤੇਂ ਤਾਲਾਬੰਦੀ ਕਰ ਦੇਵੇਗੀ। ਦੇਸ਼ ਅੰਦਰ ਕੜੇ ਕੀਰਤੀ ਕਾਨੂੰਨਾਂ, ਮਹਿੰਗੀ ਵਿਓਪਾਰਕ ਸੇਵਾਵਾਂ, ਉੱਚੇ ਟੈਕਸਾਂ ਦੇ ਚਲਦਿਆਂ ਸ਼ਾਇਦ ਹੀ ਸਵਦੇਸ਼ੀ ਉਦਯੋਗਪਤੀ ਅਤੇ ਕਾਰੋਬਾਰੀ ਚੀਨੀ ਸਮਾਨ ਦਾ ਮੁਕਾਬਲਾ ਕਰ ਪਾਉਣਗੇ।

ਖੁਦਰਾ ਕੰਪਨੀਆਂ ਦੀ ਥੋਕ ਖਰੀਦ ਨੀਤੀ ਕਿਸਾਨਾਂ ਲਈ ਵੀ ਮਾਰੂ ਸਾਬਿਤ ਹੁੰਦੀ ਹੈ। ਓਕਸਫੈਮ ਦੀ ਰਿਪੋਰਟ ਦਸਦੀ ਹੈ ਕਿ ਕੁਝ ਸਮਾਂ ਪਹਿਲਾਂ ਤਕ 30 ਅਰਬ ਡਾਲਰ ਦੇ ਦੁਨੀਆਵੀ ਕੋਫੀ ਬਜਾਰ ਵਿਚ ਕਿਸਾਨਾਂ ਦੀ ਕਮਾਈ 10 ਅਰਬ ਡਾਲਰ ਸੀ। ਹੁਨ ਇਹ ਬਜਾਰ 60 ਅਰਬ ਡਾਲਰ ਹੋ ਗਿਆ ਪਰੰਤੂ ਕਿਸਾਨਾਂ ਦੀ ਕਮਾਈ 6 ਅਰਬ ਡਾਲਰ ਰਹਿ ਗਈ ਹੈ। ਦੂਸਰੇ ਸ਼ਬਦਾਂ ਵਿਚ ਕਿਸਾਨਾਂ ਦੀ ਕਮਾਈ ਕੁਲ ਬਜਾਰ ਵਿਚੋਂ 33 ਪ੍ਰਤੀਸ਼ਤ ਤੋਂ ਘੱਟ ਕੇ 10 ਪ੍ਰਤੀਸ਼ਤ ਤਕ ਸਿਮਟ ਗਈ। ਕੰਪਨੀਆਂ ਦੀ ਇਸ ਨੀਤੀ ਦਾ ਲਾਭ ਵੀ ਕੰਪਨੀਆਂ ਹੀ ਲੈਂਦੀਆਂ ਹਨ। ਅਫਰੀਕੀ ਦੇਸ਼ ਘਾਨਾ ਨੂੰ ਮਿਲਕ ਚਾਕਲੇਟ ਵਿਚੋਂ ਕੇਵਲ 3.9 ਪ੍ਰਤੀਸ਼ਤ ਹਿੱਸਾ ਮਿਲਦਾ ਹੈ ਜਦੋਂ ਕਿ ਕੰਪਨੀ ਦਾ ਫਾਇਦਾ ਵਧ ਕੇ 34.1 ਪ੍ਰਤੀਸ਼ਤ ਹੋ ਗਿਆ ਹੈ। ਖੁਦਰਾ ਬਜਾਰ ਵਿਚ ਵਿਦੇਸ਼ੀ ਪੂੰਜੀਨਿਵੇਸ਼ ਦਾ ਮਤਾ ਪਿਛਲੀ ਯੂਪੀਏ ਸਰਕਾਰ ਅਤੇ ਮੌਜੂਦਾ ਐਨਡੀਏ ਸਰਕਾਰ ਨੇ ਵੀ ਪੇਸ਼ ਕੀਤਾ ਪਰੰਤੂ ਸਥਾਨਕ ਵਿਰੋਧ ਦੇ ਚਲਦਿਆਂ ਇਸਦੀ ਇਜਾਜਤ ਨਹੀਂ ਦਿੱਤੀ ਗਈ। ਹਾਂ ਈ-ਕਾਮਰਸ ਲਈ ਸੌ ਪ੍ਰਤੀਸ਼ਤ ਖੁਦਰਾ ਬਾਜਾਰ ਖੋਲ੍ਹ ਦਿੱਤਾ ਗਿਆ। ਅੱਜ ਵਾਲਮਾਰਟ ਕੰਪਨੀ ਫਲਿਪਕਾਰਟ ਦੇ ਰਲੇਵੇਂ ਰਾਹੀਂ ਇਸਦਾ ਫਾਇਦਾ ਉਠਾ ਕੇ ਭਾਰਤੀ ਖੁਦਰਾ ਬਜਾਰ ਵਿਚ ਪ੍ਰਵੇਸ਼ ਕਰਨ ਜਾ ਰਹੀ ਹੈ ਜੋ ਕਿ ਸਾਡੇ ਅਰਥਚਾਰੇ ਲਈ ਬਹੁਤ ਚੌਣੌਤੀਪੂਰਨ ਸਾਬਿਤ ਹੋਵੇਗਾ।
- ਰਾਕੇਸ਼ ਸੈਨ
32, ਖੰਡਾਲਾ ਫਾਰਮਿੰਗ ਕਲੋਨੀ
ਵੀਪੀਓ ਰੰਧਾਵਾ ਮਸੰਦਾ, 
ਜਲੰਧਰ।
ਮੋ. 097797-14324

No comments:

Post a Comment

कांग्रेस और खालिस्तान में गर्भनाल का रिश्ता

माँ और सन्तान के बीच गर्भनाल का रिश्ता ही ऐसा होता है, कि प्रसव के बाद शरीर अलग होने के बावजूद भी आत्मीयता बनी रहती है। सन्तान को पीड़ा हो त...