ਮਹਾਭਾਰਤ ਦੇ ਯੁੱਧ ਦੇ ਆਖਰੀ ਦੌਰ 'ਚ ਬ੍ਰਹਮਸਤਰ ਰਾਹੀਂ ਅਭਿਮਨਿਊ ਦੀ ਪਤਨੀ ਉÎੱਤਰਾ ਦੇ ਗਰਭ ਵਿਚ ਸ਼ਿਸ਼ੂ ਦੀ ਹੱਤਿਆ ਦੀ ਸਜਾ ਵੱਜੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕੌਰਵ ਸੈਨਾ ਦੇ ਯੋਧਾ ਅਸ਼ਵਥਾਮਾ ਦੇ ਮੱਥੇ ਤੇ ਲੱਗੀ ਮਣੀ ਖੋਹ ਲਈ ਅਤੇ ਉਸਨੂੰ ਤੜਫਤੇ ਹੋਏ ਛੱਡ ਦਿੱਤਾ ਉਸਦੇ ਰਿਸਦੇ ਜਖ਼ਮਾਂ ਦੇ ਨਾਲ। ਅਮਰਤਾ ਦਾ ਵਰਦਾਨ ਪ੍ਰਾਪਤ ਅਸ਼ਵਥਾਮਾ ਦੇ ਜਖ਼ਮ ਵੀ ਅਮਰ ਹੋ ਗਏ। ਅੱਜ ਵੀ ਕੁਝ ਲੋਕ ਅਸ਼ਵਥਾਮਾ ਨੂੰ ਦੇਖਨ ਦਾ ਦਾਅਵਾ ਕਰਦੇ ਹਨ ਅਤੇ ਦਸਦੇ ਹਨ ਕਿ ਉਸਦੇ ਜਖ਼ਮ ਅਜੇ ਵੀ ਰਿਸ ਰਹੇ ਹਨ। 15 ਅਗਸਤ, 1947 ਨੂੰ ਜਦੋਂ ਭਾਰਤ ਅਜ਼ਾਦ ਹੋਇਆ ਤਾਂ ਸੁਤੰਤਰਤਾ ਆਪਣੇ ਨਾਲ ਦੇਸ਼ ਦੀ ਵੰਡ ਦੀ ਭਿਅੰਕਰ ਪੀੜਾ ਲੈ ਕੇ ਆਈ। ਯੁਗਾਂ ਪੁਰਾਣਾ ਅਤੇ ਨਿਤਨਵੀਨ ਕਿਹਾ ਜਾਣ ਵਾਲਾ ਭਾਰਤ ਦੋ ਹਿੱਸਿਆਂ ਵਿਚ ਵੰਡਿਆ ਗਿਆ। ਦੇਸ਼ ਦਾ ਵਿਭਾਜਨ ਆਮ ਭਾਰਤੀਆਂ ਲਈ ਅਸ਼ਵਥਾਮਾ ਦੇ ਉਸ ਘਾਵ ਦੀ ਤਰ੍ਹਾਂ ਹੈ ਜੋ ਪੀੜਤ ਨੂੰ ਕਦੇ ਚੈਨ ਨਾਲ ਨਹੀਂ ਬਹਿਣ ਦਿੰਦਾ। ਸਵਾਲ ਹੈ ਕਿ ਅਸ਼ਵਥਾਮਾ ਨੂੰ ਤਾਂ ਆਪਣੇ ਕੀਤੇ ਦੀ ਸਜ਼ਾ ਮਿਲੀ ਪਰੰਤੂ ਸਾਨੂੰ ਕਿਸ ਅਪਰਾਧ ਦੇ ਚਲਦਿਆਂ ਦ੍ਰੋਣਪੁੱਤਰ ਦੀ ਪੀੜਾ ਵਿਚੋਂ ਗੁਜਰਨਾ ਪੈ ਰਿਹਾ ਹੈ ? ਅਖਿਰ ਇਸ ਦਰਦ ਦੀ ਦਵਾ ਕੀ ਹੈ ?
ਹਿਮਾਲਿਆ ਜਿਹੀ ਗਲਤੀ ਸੀ ਦੇਸ਼ ਦੀ ਵੰਡ ਦਾ ਫੈਸਲਾ। ਮੌਜੂਦਾ ਸਮੇਂ ਅੰਦਰ ਪਾਕ ਵੱਲੋਂ ਕੀਤੀ ਜਾਣ ਵਾਲੀ ਹਰ ਅੱਤਵਾਦੀ ਘਟਨਾ ਤੋਂ ਬਾਦ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਬਿਗੜੈਲ ਪੜੋਸੀ ਦਾ ਸਥਾਈ ਇਲਾਜ ਕੀ ਹੈ? ਇਹ ਚਾਹੇ ਕਿਸੇ ਨੂੰ ਸੁਨਣ 'ਚ ਭੈੜਾ ਲੱਗੇ ਜਾਂ ਕੋਈ ਇਸ ਨਾਲ ਅਸਹਿਮਤ ਹੋਵੇ ਪਰੰਤੂ ਸੱਚਾਈ ਅਤੇ ਅੱਜ ਤਕ ਦਾ ਅਨੁਭਵ ਇਹ ਹੀ ਹੈ ਕਿ ਪਾਕਿਸਤਾਨ ਨਾਂ ਦੀ ਸਮੱਸਿਆ ਦਾ ਕੋਈ ਇਲਾਜ ਨਹੀਂ ਹੈ। ਕਾਰਨ ਹੈ ਮੁਸਲਿਮ ਲੀਗ ਦੀ ਅੰਮਾ ਕਹੀ ਜਾਣ ਵਾਲੀ ਉਹ ਹਿੰਦੂ ਵਿਰੋਧੀ ਮਾਨਸਿਕਤਾ ਜਿਸਦੇ ਚਲਦਿਆਂ ਪਾਕ ਜਿਹੋ-ਜਿਹੀ ਨਾਪਾਕ ਸੰਤਾਨ ਪੈਦਾ ਹੋਈ। ਦੇਸ਼ ਦੀ ਵੰਡ ਦੌਰਾਨ ਰਾਸ਼ਟਰੀ ਸ੍ਵਯੰਸੇਵਕ ਸੰਘ, ਹਿੰਦੂ ਮਹਾਸਭਾ, ਆਰਿਆ ਸਮਾਜ, ਸਨਾਤਨ ਧਰਮ ਸਭਾ, ਅਕਾਲੀ ਦਲ ਸਮੇਤ ਹਰ ਰਾਸ਼ਟਰਵਾਦੀ ਜੱਥੇਬੰਦੀਆਂ ਅਤੇ ਨੇਤਾਵਾਂ ਨੇ ਚੇਤਾਇਆ ਸੀ ਕਿ ਕਾਂਗਰੇਸ ਜਿਸ ਵੰਡ ਨੂੰ ਸੈਟਲਡ ਫੈਕਟ ਦਸ ਰਹੀ ਹੈ ਉਹ ਸਥਾਈ ਸਮੱਸਿਆ ਬਨਣ ਜਾ ਰਹੀ ਹੈ। ਇਨ੍ਹਾਂ ਨੇਤਾਵਾਂ ਨੂੰ ਕੁਰਸੀ ਦੀ ਭੁੱਖ ਨਹੀਂ ਸੀ ਅਤੇ ਨਾ ਹੀ ਸੱਤਾ ਦੀ ਜਲਦਬਾਜੀ ਬਲਕਿ ਇਹ ਲੋਕ ਤਾਂ ਇਤਿਹਾਸ ਤੋਂ ਸਬਕ ਲੈ ਕੇ ਵੰਡ ਦਾ ਵਿਰੋਧ ਕਰ ਰਹੇ ਸਨ ਕਿ ਪਾਕਿਸਤਾਨ ਦੀ ਮੰਗ ਪਿੱਛੇ ਕੋਈ ਤਰਕ ਨਹੀਂ ਬਲਕਿ ਅੰਧ ਹਿੰਦੂਵਿਰੋਧ ਅਤੇ ਮੁਸਲਮਾਨਾਂ ਨੂੰ ਦਿਖਾਇਆ ਜਾ ਰਿਹਾ ਕਾਲਪਨਿਕ ਡਰ ਹੈ। ਇਹ ਰਾਸ਼ਟਰਵਾਦੀ ਲੋਕ ਜਾਣਦੇ ਸਨ ਕਿ ਚਾਹੇ ਦੇਸ਼ ਅੰਦਰ ਉਸ ਵੇਲੇ ਭੀ ਭਿਅੰਕਰ ਪੱਧਰ ਤੇ ਹਿੰਦੂ ਵਿਰੋਧੀ ਭਾਵਨਾਵਾਂ ਅਤੇ ਮਾਨਸਿਕਤਾ ਦੀ ਮੌਜੂਦਗੀ ਹੈ,ਪਰੰਤੂ ਉਹ ਬਿਖਰੀ ਅਤੇ ਅਸੰਗਠਿਤ ਹੈ। ਜੇਕਰ ਇਸ ਕੁੰਠਿਤ ਮਾਨਸਿਕਤਾ ਨੂੰ ਵੱਖਰਾ ਦੇਸ਼ ਦੇ ਦਿੱਤਾ ਜਾਂਦਾ ਹੈ ਤਾਂ ਇਸਨੂੰ ਇਕਜੁੱਟ ਹੋਣ ਦਾ ਮੰਚ ਮਿਲ ਜਾਵੇਗਾ ਅਤੇ ਕਾਨੂੰਨੀ ਮਾਨਤਾ ਵੀ। ਪਿਛਲੇ 71 ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਇਹਨਾਂ ਰਾਸ਼ਟਵਾਦੀ ਨੇਤਾਵਾਂ ਦੀ ਚਿਤਾਵਨੀ ਸੱਚ ਸਾਬਿਤ ਹੋਈ ਹੈ। ਅੱਜ ਹਿੰਦੂ ਵਿਰੋਧੀ ਮਾਨਸਿਕਤਾ ਦੇ ਹੱਥ ਪਾਕਿਸਤਾਨ ਨਾਂ ਦਾ ਦੇਸ਼, ਵਿਧਾਨਿਕ ਪ੍ਰਭੂਸੱਤਾ, ਸੰਗਠਿਤ ਸਰਕਾਰ, ਸਸ਼ਕਤ ਸੈਨਾ-ਪੁਲਿਸ, ਸੰਵਿਧਾਨ, ਸੰਗਠਿਤ ਪ੍ਰਸ਼ਾਸਨ, ਪਰਮਾਣੂ ਹਥਿਆਰ, ਸੰਯੁਕਤ ਰਾਸ਼ਟਰ ਦੀ ਮੈਂਬਰਸ਼ਿਪ ਅਤੇ ਵੈਸ਼ਵਿਕ ਮਾਨਤਾ ਨਾਂ ਦੇ ਕਾਨੂੰਨੀ ਹਥਿਆਰ ਆ ਚੁਕੇ ਹਨ। ਇੰਨੀ ਸ਼ਕਤੀ ਹੋਣ ਦੇ ਬਾਦ ਹਿੰਦੂ ਵਿਰੋਧੀ ਵਿਚਾਰਧਾਰਾ ਕਿਸ ਤਰ੍ਹਾਂ ਉਸ ਦੇਸ਼ ਨੂੰ ਚੈਨ ਨਾਲ ਬੈਠਣ ਦੇ ਸਕਦੀ ਹੈ ਜਿਸਦੀ 80 ਪ੍ਰਤੀਸ਼ਤ ਜਨਸੰਖਿਆ ਹਿੰਦੂ ਸਮਾਜ ਹੀ ਹੈ। ਇਹ ਹੀ ਕਾਰਣ ਹੈ ਕਿ ਚਾਰ-ਚਾਰ ਲੜਾਈਆਂ ਵਿਚ ਮੂੰਹ ਦੀ ਖਾਉਣ, 95 ਹਜ਼ਾਰ ਫੌਜੀਆਂ ਦੇ ਸ਼ਰਮਨਾਕ ਆਤਮ ਸਮਪਰਣ, ਬੰਗਲਾਦੇਸ਼ ਦੇ ਰੂਪ ਵਿਚ ਵਿਭਾਜਨ, ਪੂਰੀ ਦੁਨੀਆ ਅੰਦਰ ਅਲਗ ਥਲਗ ਪੈਣ ਅਤੇ ਬਰਬਾਦੀ ਦੇ ਕੰਡੇ ਪਹੁੰਚਣ ਦੇ ਬਾਵਜੂਦ ਅੱਜ ਵੀ ਪਾਕਿਸਤਾਨ ਭਾਰਤ ਨੂੰ ਡਾਂਵਾਡੋਲ ਕਰਨ ਅਤੇ ਪਰੇਸ਼ਾਨ ਕਰਨ ਦੀ ਕੋਈ ਵੀ ਕੋਸ਼ਿਸ਼ ਤੋਂ ਗੁਰੇਜ ਨਹੀਂ ਕਰਦਾ। ਜੰਮੂ-ਕਸ਼ਮੀਰ ਅਤੇ ਪੰਜਾਬ ਦਾ ਅੱਤਵਾਦ ਅਤੇ ਸਮੇਂ-ਸਮੇਂ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲੇ ਦਹਿਸ਼ਤਗਰਦੀ ਦੇ ਕਾਰਨਾਮੇ ਇਸ ਗੱਲ ਦਾ ਪ੍ਰਮਾਣ ਹਨ ਕਿ ਹਿੰਦੂ ਵਿਰੋਧੀ ਮਾਨਸਿਕਤਾ ਨਿਰੰਤਰ ਕ੍ਰਿਆਸ਼ੀਲ ਹੈ, ਇਸ ਅੰਦਰ ਤੇਜੀ ਜਾਂ ਮੰਦੀ ਜ਼ਰੂਰ ਆਉਂਦੀ ਹੈ ਪਰੰਤੂ ਇਹ ਚਲਦੀ ਜ਼ਰੂਰ ਰਹਿੰਦੀ ਹੈ।
ਦੇਸ਼ ਦੀ ਵੰਡ ਵੇਲੇ ਰਾਸ਼ਟਰੀ ਸ੍ਵਯੰਸੇਵਕ ਸੰਘ ਦੇ ਉਸ ਵੇਲੇ ਦੇ ਸਰਸੰਘਚਾਲਕ ਮਾਧਵ ਸਦਾਸ਼ਿਵ ਗੋਲਵਲਕਰ ਸ਼੍ਰੀ ਗੁਰੂਜੀ ਨੇ ਕਾਂਗਰੇਸੀ ਨੇਤਾਵਾਂ ਨੂੰ ਆਗਾਹ ਕੀਤਾ ਸੀ ਕਿ ਉਹ ਮੁਸਲਿਮ ਲੀਗ ਦੀ ਪ੍ਰਤਿਅਕਸ਼ ਕਾਰਵਾਈ (ਡਾਇਰੈਕਟ ਐਕਸ਼ਨ) ਤੋਂ ਭੈਭੀਤ ਨਾ ਹੋਵੇ, ਸਮਾਜ ਇਸ ਝਟਕੇ ਨੂੰ ਸਹਿਣ ਕਰ ਲਵੇਗਾ ਅਤੇ ਹਲਾਤ ਸੰਭਾਲ ਲਵੇਗਾ ਪਰੰਤੂ ਜੇਕਰ ਧਰਮ ਦੇ ਅਧਾਰ ਤੇ ਦੇਸ਼ ਦੀ ਵੰਡ ਹੋ ਜਾਂਦੀ ਹੈ ਤਾਂ ਇਹ ਭਿਅੰਕਰ ਭੁੱਲ ਹੋਵੇਗੀ। ਇਤਿਹਾਸ ਗਵਾਹ ਹੈ ਕਿ ਕਾਂਗਰੇਸ ਪਾਰਟੀ ਦੀ ਕਮਜੋਰ ਲੀਡਰਸ਼ਿਪ ਨਹੀਂ ਮੰਨੀ ਅਤੇ ਹਿੰਦੂ ਵਿਰੋਧੀ ਮਾਨਸਿਕਤਾ ਨੂੰ ਥਾਲੀ ਵਿਚ ਪਰੋਸ ਦੇ ਪਾਕਿਸਤਾਨ ਨਾਂ ਦਾ ਦੇਸ਼ ਦੇ ਦਿੱਤਾ ਅਤੇ ਭਾਰਤੀਆਂ ਨੂੰ ਅਸ਼ਵਥਾਮਾ ਜਿਹੋ-ਜਿਹੀ ਮਹਾਪੀੜਾ, ਜਿਸਨੂੰ ਅੱਜ ਤਕ ਅਸੀਂ ਸਹਿ ਰਹੇ ਹਾਂ। ਅਸਲ ਵਿਚ ਪਾਕਿਸਤਾਨ ਕੋਈ ਦੇਸ਼ ਨਹੀਂ ਬਲਕਿ ਸਦੀਆਂ ਤੋਂ ਭਾਰਤ ਅੰਦਰ ਆਰਹੇ ਲੁਟੇਰੇ ਧਾੜਵੀਆਂ ਅਤੇ ਹਮਲਾਵਰਾਂ ਦਾ ਵਿਜੇਸਤੰਭ ਹੈ। ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨ੍ਹਾ ਆਖਦੇ ਸਨ ਕਿ- ਪਾਕਿਸਤਾਨ ਦੀ ਨੀਂਹ ਉਸ ਵੇਲੇ ਹੀ ਪੈ ਗਈ ਸੀ ਜਦੋਂ ਮੁਹੰਮਦ ਬਿਨ ਕਾਸਿਮ (ਪਹਿਲੇ ਮੁਸਲਿਮ ਹਮਲਾਵਰ) ਨੇ ਭਾਰਤ 'ਚ ਆ ਕੇ ਪਹਿਲੇ ਕਿਸੇ ਹਿੰਦੂ ਨੂੰ ਮੁਸਲਮਾਨ ਬਣਾਇਆ। ਇਸ ਤਰ੍ਹਾਂ ਧਾੜਵੀਆਂ ਨੇ ਇਸ ਵਿਜੇਸਤੰਭ ਦੀ ਨੀਂਹ ਰਖੀ ਅਤੇ ਕਾਂਗਰੇਸ ਦੀ ਕਮਜੋਰ ਲੀਡਰਸ਼ਿਪ ਨੇ ਦੇਸ਼ ਦੀ ਵੰਡ ਦੇ ਰੂਪ ਵਿਚ ਇਸਦੀ ਘੁੰਡਚੁਕਾਈ ਕਰ ਦਿੱਤੀ। ਕਾਂਗਰੇਸ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਦੇਸ਼ ਦੀ ਵੰਡ ਦਾ ਫੈਸਲਾ ਲਵੇ। ਉਸਦੇ ਹੱਥਾਂ ਵਿਚ ਸਿੰਧ ਦੇ ਰਾਜਾ ਦਾਹਿਰ, ਦਿੱਲੀ ਸਮ੍ਰਾਟ ਪ੍ਰਿਥਵੀਰਾਜ ਚੌਹਾਨ, ਮਹਾਰਾਣਾ ਪ੍ਰਤਾਪ, ਖਾਲਸਾ ਪੰਥ ਦੇ ਸੰਸਥਾਪਕ ਸ਼੍ਰੀ ਗੁਰੂ ਗੋਬਿੰਦ ਸਿੰਘ, ਛੱਤਰਪਤੀ ਸ਼ਿਵਾਜੀ, ਬਾਜੀਰਾਓ ਪੇਸ਼ਵਾ ਜਿਹੋ-ਜਿਹੇ ਮਹਾਨ ਯੋਧਾਵਾਂ ਅਤੇ ਕਰੋੜਾਂ ਸ਼ਹੀਦਾਂ ਵੱਲੋਂ 1200 ਸਾਲ ਤੋਂ ਲੜੇ ਜਾ ਰਹੇ ਅਜਾਦੀ ਸੰਗ੍ਰਾਮ ਦੀ ਬਾਗਡੋਰ ਦਾ ਆਖਿਰੀ ਛੋਰ ਸੀ। ਸਾਲ 1945 ਵਿਚ ਦੂਸਰਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਦ ਅੰਗਰੇਜਾਂ ਨੇ ਇਹ ਘੋਸ਼ਣਾ ਕਰ ਦਿੱਤੀ ਸੀ ਕਿ ਜੂਨ 1948 ਤਕ ਉਹ ਭਾਰਤ ਛੱਡ ਕੇ ਚਲੇ ਜਾਣਗੇ, ਤਾਂ ਕੁਝ ਮਹੀਨਿਆਂ ਲਈ ਅਜ਼ਾਦੀ ਦੀ ਜਲਦਬਾਜੀ ਦੀ ਕੀ ਲੋੜ ਸੀ ਅਤੇ ਉਹ ਵੀ ਦੇਸ਼ ਦੀ ਵੰਡ ਦੀ ਕੀਮਤ ਤੇ। ਅਜਾਦੀ ਨੂੰ ਕੁਝ ਮਹੀਨੇ ਹੋਰ ਟਾਲ ਦਿੱਤਾ ਜਾਂਦਾ ਤਾਂ ਸੰਭਵ ਹੈ ਕਿ ਦੇਸ਼ ਦੀ ਵੰਡ ਹੋਣੀ ਹੀ ਨਹੀਂ ਸੀ। ਕੀ ਕਾਂਗਰੇਸ ਦੇ ਨੇਤਾ ਸੱਤਾ ਦੀ ਮਲਾਈ ਲਈ ਇੰਨੇ ਉਤਾਵਲੇ ਸਨ ਕਿ ਉਹ ਕੁਝ ਉੜੀਕ ਨਹੀਂ ਕਰ ਸਕੇ ਅਤੇ ਜਲਦਬਾਜੀ ਵਿਚ ਦੇਸ਼ ਦੀ ਅਖੰਡਤਾ ਦੀ ਕੀਮਤ ਤੇ ਲੰਗੜੀ-ਲੂਲੀ ਅਜਾਦੀ ਲਈ ਰਾਜੀ ਹੋ ਗਏ। ਕੁਝ ਕਾਂਗਰੇਸੀ ਭਰਾ ਆਖਦੇ ਹਨ ਕਿ ਜੇਕਰ ਦੇਸ਼ ਦੀ ਵੰਡ ਨਾ ਕੀਤੀ ਜਾਂਦੀ ਤਾਂ ਮੁਸਲਿਮ ਲੀਗ ਦੇ ਡਾਇਰੇਕਟ ਐਕਸ਼ਨ ਦੌਰਾਨ ਗ੍ਰਹਿਯੁੱਧ ਛਿੜ ਜਾਣਾ ਸੀ, ਜਿਸ ਵਿਚ ਲੱਖਾਂ ਲੋਕ ਮਾਰੇ ਜਾਂਦੇ। ਸਵਾਲ ਹੈ ਕਿ ਕੀ ਦੇਸ਼ ਦੀ ਵੰਡ ਦੌਰਾਨ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਨਹੀਂ ਗਈਆਂ, ਕਰੋੜਾਂ ਲੋਕ ਆਪਣੀ ਮਾਤਭੂਮੀ ਤੇਂ ਵੱਖ ਹੋਣ ਲਈ ਮਜਬੂਰ ਨਹੀਂ ਹੋਏ? ਮੁਸਲਿਮ ਲੀਗ ਦੇ ਡਾਇਰੇਕਟ ਐਕਸ਼ਨ ਤੋਂ ਸਮਾਜ ਅਤੇ ਸਰਕਾਰ ਅਸਾਨੀ ਨਾਲ ਨਜਿੱਠ ਸਕਦੇ ਸਨ, ਇਸ ਤੋਂ ਡਰ ਕੇ ਵੰਡ ਨੂੰ ਸਵੀਕਾਰ ਕਰਨਾ ਮਹਾਗਲਤੀ ਸੀ। ਪਰੰਤੂ ਅਫਸੋਸ ਹੈ ਕਿ ਇਹ ਸਭਕੁਝ ਨਾ ਹੋ ਸਕਿਆ, ਦੇਸ਼ ਵੰਡਿਆ ਗਿਆ ਅਤੇ ਭਾਰਤ ਨੂੰ ਦੇ ਗਿਆ ਅਸ਼ਵਥਾਮਾ ਦੇ ਜਖ਼ਮਾ ਜਿਹੋ-ਜਿਹੀ ਪੀੜ।
ਲੇਖ ਦੀ ਸ਼ੁਰੂਆਤ ਵਿਚ ਪੁੱਛਿਆ ਗਿਆ ਸੀ ਕਿ ਇਸ ਦਰਦ ਦੀ ਦਵਾ ਕੀ ਹੈ? ਜਵਾਬ ਹੈ ਕਿ ਜਿਸ ਤਰ੍ਹਾਂ ਵਿਨਾਸ਼ ਦਾ ਜਵਾਬ ਹੈ ਨਿਰਮਾਣ ਉਸੇ ਤਰ੍ਹਾਂ ਵੰਡ ਦਾ ਜਵਾਬ ਹੈ ਏਕੀਕਰਨ। ਜਿਸ ਦਿਨ ਭਾਰਤ-ਪਾਕਿਸਤਾਨ ਦੀ ਗੈਰ-ਕੁਦਰਤੀ ਵੰਡ ਖਤਮ ਹੋ ਜਾਵੇਗੀ ਉਸ ਦਿਨ ਭਾਰਤ ਰੂਪੀ ਘਾਇਲ ਅਸਵਥਾਮਾ ਨੂੰ ਦਵਾਈ ਵੀ ਮਿਲ ਜਾਵੇਗੀ। ਦੇਸ਼ ਦੀ ਕਿਹੜੀ ਨਸਲ ਇਸ ਬੀਮਾਰੀ ਲਈ ਵੈਦ ਬਣੇਗੀ ਇਸ ਲਈ ਅਜੇ ਕੁਝ ਉੜੀਕ ਕਰਨੀ ਪਵੇਗੀ।
- ਰਾਕੇਸ਼ ਸੈਨ
32, ਖੰਡਾਲਾ ਫਾਰਮਿੰਗ ਕਾਲੋਨੀ,
ਵੀਪੀਓ ਰੰਧਾਵਾ ਮਸੰਦਾ,
ਜਲੰਧਰ।
No comments:
Post a Comment