Thursday, 18 March 2021

ਰਾਮਰਾਜ ਅਤੇ ਜਮਹੂਰੀ ਕਦਰਾਂ ਕੀਮਤਾਂ

 

ਜਮਹੂਰੀਅਤ ਦੇ ਦੋ ਰੂਪ ਗਿਣਾਏ ਜਾ ਸਕਦੇ ਹਨ, ਇਕ ਦੰਡਾਤਮਕ ਅਤੇ ਦੂਸਰਾ ਗੁਣਾਤਮਕ | ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਲੋਕਤੰਤਰ ਦੀ ਸੁੰਦਰ ਵਿਆਖਿਆ ਕਰਦੇ ਹੋਏ ਇਸਨੂੰ ਲੋਕਾਂ ਉੱਤੇ, ਲੋਕਾਂ ਵੱਲੋਂ ਅਤੇ ਲੋਕਾਂ ਦੀ ਵਿਵਸਥਾ ਦੱਸੀ ਸੀ, ਪਰੰਤੂ ਇਸ ਲਈ ਇਕ ਮਜਬੂਤ ਰਾਸ਼ਟਰ, ਸੁਰੱਖਿਆ ਪ੍ਰਣਾਲੀ ਅਤੇ ਨਿਰਪੱਖ ਨਿਆਪਾਲਿਕਾ ਲੋੜੀਂਦੀ ਹੈ | ਅਰਥਾਤ ਵਿਵਸਥਾ ਸੁੰਦਰ ਤਾਂ ਹੈ ਪਰ ਲਾਗੂ ਰਾਜਸੀ ਤਾਕਤ ਨਾਲ ਹੁੰਦੀ ਹੈ ਜਾਂ ਕਹਿ ਲਉ ਕਿ ਵਿਵਸਥਾ ਭੰਗ ਕਰਨ ਵਾਲੇ ਨੂੰ ਜਾ ਨਾ ਮੰਨਣ ਵਾਲੇ ਨੂੰ ਸਜਾ ਦਿੱਤੀ ਜਾ ਸਕਦੀ ਹੈ | ਦੂਸਰੇ ਪਾਸੇ ਜੇਕਰ ਕੋਈ ਸ਼ਕਤੀਸ਼ਾਲੀ ਰਾਜਾ ਲੋਕ ਕਲਿਆਣ ਦੇ ਉਦੇਸ਼ ਨਾਲ ਆਪਣੀ ਅੰਤਰ ਆਤਮਾ ਦੀ ਆਵਾਜ਼ ਤੇ ਲੋਕਤਾਂਤਰਿਕ ਪਰੰਪਰਾਵਾਂ ਦੀ ਪਾਲਨਾ ਕਰਦਾ ਹੈ ਤਾਂ ਇਹ ਪ੍ਰਣਾਲੀ ਗੁਣਾਤਮਕ ਹੋ ਜਾਂਦੀ ਹੈ | ਗਣਤੰਤਰ ਅਤੇ ਗੁਣਤੰਤਰ ਮਿਲ ਕੇ ਇਕਰਸ ਹੋ ਜਾਂਦੇ ਹਨ, ਜਿਵੇਂ ਖੰਡ ਤੇ ਦੁੱਧ | ਇਸੇ ਗੁਣਾਤਮਕ ਗਣਤੰਤਰ ਦੇ ਪ੍ਰਤੀਕ ਹਨ ਭਗਵਾਨ ਸ਼੍ਰੀਰਾਮ | ਇਕ ਸ਼ਕਤੀਸ਼ਾਲੀ, ਨਿਰੰਕੁਸ਼ ਰਾਜਾ ਅਤੇ ਰਾਜਪ੍ਰਣਾਲੀ ਵਿਵਸਥਾ ਦੇ ਸਵਾਮੀ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਉਹਨਾਂ ਨੇ ਲੋਕ ਕਲਿਆਣ ਨੂੰ ਧਿਆਨ ਵਿਚ ਰਖ ਕੇ ਜਿਨ੍ਹਾਂ ਜਮਹੂਰੀ ਪਰੰਪਰਾਵਾਂ ਦੀ ਪਾਲਨਾ ਕੀਤੀ ਉਸਦਾ ਦੂਸਰਾ ਉਦਾਹਰਣ ਮਿਲਨਾ ਦੁਰਲਭ ਹੈ |
ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ 'ਚ ਲਿਖਿਆ ਹੈ 'ਰਾਮੋ ਵਿਗ੍ਰਹਵਾਨ ਧਰਮਹ' ਅਰਥਾਤ ਰਾਮ ਧਰਮ ਦੇ ਪ੍ਰਤੱਖ ਰੂਪ ਹਨ | ਉਹਨਾਂ ਨੇ ਦੰਡ ਪ੍ਰਣਾਲੀ ਦੀ ਬਜਾਏ ਧਰਮ ਨੂੰ ਕੇਂਦਰ 'ਚ ਰਖ ਕੇ ਆਪਣੀ ਰਾਜ ਵਿਵਸਥਾ ਉਲੀਕੀ | ਲੋਕਤੰਤਰ ਅੰਦਰ ਪ੍ਰਗਟਾਵੇ ਦੀ ਅਜ਼ਾਦੀ ਨੂੰ ਵੱਡਮੁੱਲਾ ਮੰਨਿਆ ਜਾਂਦਾ ਹੈ ਅਤੇ ਅੱਜਕਲ ਇਸ ਤੇ ਲੰਬੀ-ਚੌੜੀ ਬਹਿਸ ਵੀ ਛਿੜੀ ਹੋਈ ਹੈ | ਰਾਮਰਾਜ ਦੌਰਾਨ ਇਸ ਅਜ਼ਾਦੀ ਨੂੰ ਜੋ ਮਹੱਤਾ ਦਿੱਤੀ ਗਈ ਉਹ ਕੇਵਲ ਉਸ ਯੁਗ ਲਈ ਹੀ ਨਹੀਂ ਬਲਕਿ ਅਧੁਨਿਕ ਯੁਗ ਲਈ ਵੀ ਅਚੰਭੇ ਵਾਲੀ ਗੱਲ ਹੈ | ਰਾਮਰਾਜ ਦੌਰਾਨ ਆਮ ਲੋਕਾਂ ਨੂੰ ਬੋਲਣ ਦੀ, ਇੱਥੋਂ ਤੀਕ ਕਿ ਰਾਜਾ ਦੀ ਸਲਾਹ ਮੰਨਣ ਜਾ ਨਾ ਮੰਨਣ ਦੀ ਜੋ ਅਜ਼ਾਦੀ ਸੀ ਉਸ ਬਾਰੇ ਤੁਲਸੀਦਾਸ ਜੀ ਆਖਦੇ ਹਨ -

ਸੁਨਹੁਸਕਲ ਪੁਰਜਨ ਮਮ ਬਾਨੀ | ਕਹਉਂ ਨ ਕਛੁ ਮਮਤਾ ਉਰ ਆਨੀ | |
ਨਹਿੰ ਅਨੀਤਿ ਨਹਿੰ ਕਛੁ ਪ੍ਰਭੁਤਾਈ | ਸੁਨਹੁ ਕਰਹੁ ਜੋ ਤੁਮਹਹਿ ਸੋਹਾਈ | |

ਭਗਵਾਨ ਸ਼੍ਰੀਰਾਮ ਆਪਣੇ ਗੁਰੂ ਵਸ਼ਿਸ਼ਠ ਜੀ, ਵਿਦਵਾਨਾਂ ਅਤੇ ਰਾਜ ਦੇ ਲੋਕਾਂ ਨੂੰ ਬੁਲਾ ਕੇ ਆਖਦੇ ਹਨ ਕਿ ਭੈਅ ਅਤੇ ਸੰਕੋਚ ਤਿਆਗ ਕੇ ਮੇਰੀ ਗੱਲ ਸੁਣੋ ਅਤੇ ਜੇਕਰ ਚੰਗੀ ਲੱਗੇ ਤਾਂ ਹੀ ਉਸਦਾ ਪਾਲਨ ਕਰੋ |

ਸੋਈ ਸੇਵਕ ਪਿ੍ਅਤਮ ਮਮ ਸੋਈ | ਮਮ ਅਨੁਸਾਸਨ ਮਾਨੈ ਜੋਈ¨
ਜੌਂ ਅਨੀਤਿ ਕਛੁ ਭਾਸ਼ੌਂ ਭਾਈ | ਤੌ ਮੋਹਿ ਬਰਜਹੁ ਭਯ ਬਿਸਰਾਈ¨

ਅਰਥਾਤ ਉਹ ਹੀ ਮੇਰਾ ਸ਼੍ਰੇਸ਼ਠ ਅਤੇ ਪਿਆਰਾ ਸੇਵਕ ਹੈ ਜੋ ਮੇਰੀ ਗੱਲ ਮੰਨੇ ਅਤੇ ਜੇ ਮੈਂ ਕੁਝ ਗ਼ਲਤ ਕਹਾਂ ਤਾਂ ਨਿਸੰਕੋਚ ਹੋ ਕੇ ਮੈਨੂੰ ਇਸ ਤਰ੍ਹਾਂ ਬੋਲਣ ਤੋਂ ਰੋਕ ਦਵੇ | ਸ਼੍ਰੀਰਾਮ ਆਪਣੀ ਪਰਜਾ ਨੂੰ ਕੇਵਲ ਬੋਲਣ ਦੀ ਅਜ਼ਾਦੀ ਹੀ ਨਹੀਂ ਦਿੰਦੇ ਬਲਕਿ ਆਪਣੀ ਨਿੰਦਿਆ ਅਤੇ ਅਲੋਚਨਾ ਕਰਨ ਵਾਲੇ ਨੂੰ ਆਪਣਾ ਪਿਆਰਾ ਸੇਵਕ ਵੀ ਮੰਨਦੇ ਹਨ | ਧੋਬੀ ਵੱਲੋਂ ਮਾਤਾ ਸੀਤਾ ਜੀ ਪ੍ਰਤੀ ਕੀਤੀ ਗਈ ਟਿੱਪਣੀ ਉਦਾਹਰਣ ਹੈ ਕਿ ਸ਼੍ਰੀਰਾਮ ਨੇ ਇਹ ਗੱਲ ਕੇਵਲ ਕਹੀ ਹੀ ਨਹੀਂ ਬਲਕਿ ਇਸਨੂੰ ਆਪਣੇ ਜੀਵਨ ਵਿਚ ਲਾਗੂ ਵੀ ਕੀਤੀ | ਇਕ ਆਮ ਇਨਸਾਨ ਦੇ ਰੂਪ ਵਿਚ ਧੋਬੀ ਦੀ ਗੱਲ ਮੰਨਣੀ ਰਾਜਾ ਰਾਮ ਲਈ ਮਜਬੂਰੀ ਨਹੀਂ ਸੀ | ਉਹ ਚਾਹੁੰਦੇ ਤਾਂ ਧੋਬੀ ਨੂੰ ਸਜਾ ਵੀ ਦੇ ਸਕਦੇ ਸਨ ਜਾ ਧਰਮ ਗੁਰੂਆਂ ਅਤੇ ਵਿਦਵਾਨਾਂ ਦੇ ਮੁਹੋਂ ਲੋਕਾਂ ਨੂੰ ਇਸਦਾ ਸਪਸ਼ਟੀਕਰਣ ਵੀ ਦਿਲਵਾ ਸਕਦੇ ਸਨ | ਪਰੰਤੁ ਸ਼੍ਰੀਰਾਮ ਨੇ ਇਸਦੀ ਬਜਾਏ ਲੋਕਤਾਂਤਰਿਕ ਮਰਿਆਦਾ ਦਾ ਪਾਲਨ ਕਰਦਿਆਂ ਮਾਤਾ ਸੀਤਾ ਦਾ ਤਿਆਗ ਕੀਤਾ | ਇਕ ਰਾਜਾ ਵੱਲੋਂ ਜਨ ਅਪਵਾਦ ਦੇ ਨਿਪਟਾਰੇ ਦਾ ਇਸ ਤੋਂ ਸੁੰਦਰ ਉਦਾਹਰਣ ਮਿਲਨਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਜਿਹਾ ਜਾਪਦਾ ਹੈ |
ਇਹ ਵੀ ਸਾਰੇ ਜਾਣਦੇ ਹਾਂ ਕਿ ਪ੍ਰਗਟਾਵੇ ਦੀ ਅਜ਼ਾਦੀ ਪੂਰੀ ਤਰ੍ਹਾਂ ਨਿਰੰਕੁਸ਼ ਨਹੀਂ ਹੋ ਸਕਦੀ, ਅਤੇ ਇਸ ਉਪਰ ਤਰਕਸੰਗਤ ਰੋਕ ਲਗਾਈ ਜਾ ਸਕਦੀ ਹੈ | ਭਾਰਤੀ ਸੰਵਿਧਾਨ ਦੀ ਧਾਰਾ 19 ਤੋਂ ਲੈ ਕੇ 22 ਤਕ ਕੁੱਲ 6 ਤਰ੍ਹਾਂ ਦੀ ਅਜ਼ਾਦੀ ਦਾ ਜਿਕਰ ਹੈ ਪਰੰਤੂ ਇਹ ਪੂਰੀ ਤਰ੍ਹਾਂ ਨਿਰੰਕੁਸ਼ ਨਹੀਂ ਹੈ | ਜਿਸ ਤਰ੍ਹਾਂ ਸਾਨੂੰ ਬੋਲਣ ਦਾ ਅਧਿਕਾਰ ਤਾਂ ਹੈ ਪਰ ਕਿਸੇ ਦੀ ਮਾਨਹਾਨੀ ਦਾ ਨਹੀਂ | ਅਜ਼ਾਦੀ ਤੇ ਇਹ ਰੋਕ ਸਰਕਾਰ ਜਾਂ ਅਦਾਲਤਾਂ ਲਗਾਉਂਦੀਆਂ ਹਨ ਲੇਕਿਨ ਰਾਮਰਾਜ ਦੌਰਾਨ ਇਸ ਤੇ ਧਰਮ ਦਾ ਅੰਕੁਸ਼ ਸੀ | ਇਸ ਅੰਕੁਸ਼ ਦੀ ਪਾਲਨਾ ਸ਼ਾਸਕ ਵਰਗ ਦੇ ਨਾਲ-ਨਾਲ ਆਮ ਲੋਕ ਵੀ ਕਰਿਆ ਕਰਦੇ ਸਨ | ਆਪਣੀ ਸੰਸਕ੍ਰਿਤੀ ਅੰਦਰ ਕਿਹਾ ਗਿਆ ਹੈ -

ਸਤਯਮ ਵਦ, ਧਰਮ ਚਰ |
ਅਰਥਾਤ ਸੱਚ ਬੋਲੋ ਅਤੇ ਧਰਮ ਦਾ ਪਾਲਨ ਕਰੋ |

ਸਤਯਮ ਬਰੂਯਾਤ ਪਿ੍ਯਮ ਬਰੂਯਾਤ, ਨ ਬਰੂਯਾਤ ਸਤਯਮ ਅਪਿ੍ਯਮ |
ਪਿ੍ਯਮ ਚ ਨਾਨਿ੍ਤਮ ਬਰੂਯਾਤ, ਏਸ਼ ਧਰਮਹ ਸਨਾਤਨਹ |

ਅਰਥਾਤ ਕਿ ਸੱਚ ਬੋਲੋ, ਮਿੱਠਾ ਬੋਲੋ | ਕੋੜੇ ਬੋਲ ਨਹੀਂ ਬੋਲਨੇ ਚਾਹੀਦੇ ਚਾਹੇ ਉਹ ਕਿੰਨੇ ਵੀ ਸੱਚੇ ਕਿਉਂ ਨਾ ਹੋਣ | ਮਿੱਠਾ ਬੋਲਣਾ ਚਾਹੀਦਾ ਹੈ ਪਰੰਤੂ ਝੂਠ ਨਹੀਂ | ਇਹ ਹੀ ਸਨਾਤਨ ਧਰਮ ਹੈ | ਲੇਕਿਨ ਵੇਖਣ 'ਚ ਆ ਰਿਹਾ ਹੈ ਕਿ ਅੱਜਕਲ ਨਿਜੀ ਜੀਵਨ ਦੇ ਨਾਲ-ਨਾਲ ਸਾਵਰਜਨਿਕ ਜੀਵਨ ਵਿਚ ਵੀ ਇਹ ਸਿਧਾਂਤ ਗਾਇਬ ਹੋ ਰਿਹਾ ਹੈ | ਇੱਥੋਂ ਤੀਕ ਕਿ ਵਿਧਾਨ ਮੰਡਲਾਂ ਵਿਚ ਵੀ ਬੇਸੁਰੀ ਅਵਾਜ਼ਾਂ ਸੁਨਣ ਨੂੰ ਮਿਲਦੀਆਂ ਹਨ ਅਤੇ ਸ਼ਰੇਆਮ ਝੂਠ ਦਾ ਸਹਾਰਾ ਲਿਆ ਜਾਂਦਾ ਹੈ | ਇਸ ਬਾਰੇ ਭਗਤ ਰਹੀਮ ਜੀ ਆਖਦੇ ਹਨ -

ਪਾਵਸ ਦੇਖਿ ਰਹੀਮ ਮਨ, ਕੋਇਲ ਸਾਧੇ ਮੌਨ |
ਅਬ ਦਾਦੁਰ ਵਕਤਾ ਭਏ, ਹਮ ਕੋ ਪੂਛਤ ਕੌਨ |
ਅੱਜ ਇਕ ਪਾਸੇ ਸ਼੍ਰੀਰਾਮ ਮੰਦਿਰ ਦਾ ਨਿਰਮਾਣ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਹੈ ਅਤੇ ਦੂਸਰੇ ਪਾਸੇ ਦੇਸ਼ ਆਪਣੀ ਅਜ਼ਾਦੀ ਦੀ 75 ਵੀਂ ਵਰ੍ਹੇਗੰਢ ਸਮਾਰੋਹ ਦੀ ਤਿਆਰੀ ਕਰ ਰਿਹਾ ਹੈ | ਇਹ ਇਤਹਾਸਿਕ ਮੌਕਾ ਹੈ ਜਦੋਂ ਅਸੀਂ ਆਤਮ ਪੜਚੋਲ ਕਰੀਏੇਂ ਕਿ ਅਤੀਤ ਵਿਚ ਅਸੀਂ ਕੀ ਅਤੇ ਕੌਣ ਸੀ | ਆਪਣੀ ਕਮਜੋਰੀ ਕੀ ਸੀ ਅਤੇ ਤਾਕਤ ਕੀ | ਆਉ ਆਪਾ ਆਪਣੀ ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨਾਲ ਇਕ-ਮਿੱਕ ਹੋਈਏ | ਰਾਮ ਮੰਦਿਰ ਦੇ ਨਾਲ-ਨਾਲ ਰਾਸ਼ਟਰ ਮੰਦਿਰ ਨਿਰਮਾਣ ਦਾ ਵੀ ਤਹੱਈਆ ਕਰੀਏ | ਰਾਮਰਾਜ ਵਾਲੇ ਗੁਣਾਤਮਕ ਲੋਕਤੰਤਰ ਨੂੰ ਮੌਜੂਦਾ ਲੋਕਤੰਤਰ ਪ੍ਰਣਾਲੀ ਦਾ ਹਿੱਸਾ ਬਣਾਈਏ ਤਾਂ ਜੋ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਲ-ਨਾਲ ਸਭ ਤੋਂ ਸਫਲ ਲੋਕਤੰਤਰ ਹੋਣ ਦਾ ਮਾਣ ਵੀ ਹਾਸਿਲ ਕਰ ਸਕੀਏ |

No comments:

Post a Comment

कांग्रेस और खालिस्तान में गर्भनाल का रिश्ता

माँ और सन्तान के बीच गर्भनाल का रिश्ता ही ऐसा होता है, कि प्रसव के बाद शरीर अलग होने के बावजूद भी आत्मीयता बनी रहती है। सन्तान को पीड़ा हो त...