ਆਪਣੀ ਕਿਤਾਬ ਥਾਟਸ ਆਨ ਪਾਕਿਸਤਾਨ ਅਤੇ ਪਾਕਿਸਤਾਨ ਅਤੇ ਭਾਰਤ ਦੀ ਵੰਡ ਉੱਤੇ ਲਿਖੇ ਗਏ ਆਪਣੇ ਲੇਖਾਂ ਵਿੱਚ ਬਾਬਾ ਸਾਹੇਬ ਭੀਮਰਾਓ ਅੰਬੇਡਕਰ ਨੇ ਕਿਹਾ ਸੀ ਕਿ ਮੇਰਾ ਦਿਮਾਗ਼ ਖੁੱਲ੍ਹਾ ਹੈ, ਖਾਲੀ ਨਹੀਂ। ਬਾਬਾ ਸਾਹੇਬ ਇਤਿਹਾਸਕਾਰ ਸਨ ਲੇਕਿਨ ਮਾਰਕਸਵਾਦੀ ਨਹੀਂ। ਹਿੰਦੂਆਂ, ਖਾਸ ਤੌਰ 'ਤੇ ਦਲਿਤਾਂ ਨੂੰ ਮੁਸਲਮਾਨ ਸ਼ਾਸਕਾਂ ਬਾਰੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਨਣਾ ਜ਼ਰੂਰੀ ਹੈ। ਜੇਕਰ ਤੁਸੀਂ ਉਨ੍ਹਾਂ ਦੇ ਵਿਚਾਰ ਜਾਣ ਲਉਗੇ ਤਾਂ ਇਸ ਦੇਸ਼ ਵਿੱਚ ਭੀਮ-ਮੀਮ ਦਾ ਨਾਅਰਾ ਗਾਇਬ ਹੋ ਜਾਵੇਗਾ।
ਉਹ ਚਾਹੁੰਦੇ ਸਨ ਕਿ ਦੇਸ਼ ਦੀ ਅਜ਼ਾਦੀ ਦੀ ਘੋਸ਼ਣਾ ਉਦੋਂ ਤੱਕ ਲਈ ਰੋਕ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਤੱਕ ਅਬਾਦੀ ਦੀ ਅਦਲਾ-ਬਦਲੀ ਨਹੀਂ ਹੋ ਜਾਂਦੀ। ਦਲਿਤ- ਮੁਸਲਮਾਨ ਏਕੇ ਦੇ ਨਾਅਰੇ ਦੇ ਧੋਖੇ ਵਿੱਚ ਆ ਕੇ ਜੋਗਿੰਦਰ ਨਾਥ ਮੰਡਲ ਨਾਲ ਪਾਕਿਸਤਾਨ ਵਿੱਚ ਰੁਕਣ ਵਾਲੇ ਦਲਿਤਾਂ ਨੂੰ ਉਨ੍ਹਾਂ ਨੇ ਭਾਰਤ ਆਉਣ ਦੀ ਸਲਾਹ ਦਿੱਤੀ ਸੀ ਜੋ ਕਿ ਮੰਡਲ ਦੀ ਵਾਪਸੀ ਤੋਂ ਸਹੀ ਸਾਬਤ ਹੋ ਗਈ। ਅੱਜ ਫਿਰ ਇਹ ਨਾਅਰਾ ਦਲਿਤਾਂ ਨੂੰ ਧੋਖਾ ਦੇਣ ਲਈ ਗੜਿਆ ਜਾ ਰਿਹਾ ਹੈ ।
ਉਨ੍ਹਾਂ ਦਾ ਸਾਫ ਮੰਨਣਾ ਸੀ, ਦੋਨਾਂ ਦੇਸ਼ਾਂ ਵਿੱਚ ਸ਼ਾਂਤੀ ਸਥਾਪਨਾ ਲਈ ਅਬਾਦੀ ਦੀ ਅਦਲਾ-ਬਦਲੀ ਬਹੁਤ ਜ਼ਰੂਰੀ ਹੈ। ਜੇਕਰ ਅਜ਼ਾਦੀ ਦੀ ਘੋਸ਼ਣਾ ਤੋਂ ਪਹਿਲਾਂ ਇਹ ਕੰਮ ਕੀਤਾ ਗਿਆ ਹੁੰਦਾ ਤਾਂ ਲੱਖਾਂ ਲੋਕਾਂ ਦੇ ਖੂਨ-ਖਰਾਬੇ ਤੋਂ ਬਚਿਆ ਜਾ ਸਕਦਾ ਸੀ। ਇਹ ਕਾਂਗਰਸੀ ਨੇਤਾਵਾਂ ਦੀ ਹੈਂਕੜ ਸੀ ਕਿ ਉਨ੍ਹਾਂ ਨੇ ਬਾਬਾ ਸਾਹੇਬ ਦੀ ਸਲਾਹ ਦੀ ਅਨਦੇਖੀ ਕਰਕੇ ਵਿਭਾਜਨ ਤੋਂ ਪਹਿਲਾਂ ਹੀ ਅਜ਼ਾਦੀ ਦੀ ਘੋਸ਼ਣਾ ਕਰ ਦਿੱਤੀ ਅਤੇ ਲੱਖਾਂ ਲੋਕਾਂ ਦੀ ਹੱਤਿਆ ਕਰਵਾ ਦਿੱਤੀ। ਇਨ੍ਹਾਂ ਨੇਤਾਵਾਂ ਨੂੰ ਸੱਤਾ ਦੀ ਇੰਨੀ ਜਲਦੀ ਸੀ ਕਿ ਜਿੱਨਾਹ ਨੇ ਮੁਸਲਮਾਨਾਂ ਅਤੇ ਨਹਿਰੂ ਨੇ ਹਿੰਦੂਆਂ-ਸਿੱਖਾਂ ਦੀ ਪਰਵਾਹ ਹੀ ਨਹੀਂ ਕੀਤੀ।
ਗਾਂਧੀ ਜੀ ਕਹਿੰਦੇ ਸਨ ਕਿ ਉਨ੍ਹਾਂ ਦੀ ਲਾਸ਼ ਉੱਤੇ ਪਾਕਿਸਤਾਨ ਬਣੇਗਾ ਤਾਂ ਉਨ੍ਹਾਂ ਦੇ ਜਿੰਦਾ ਰਹਿੰਦੇ ਪਾਕਿਸਤਾਨ ਕਿਵੇਂ ਬਣ ਗਿਆ ? ਗੱਲ-ਗੱਲ ਤੇ ਅਨਸ਼ਨ ਕਰਨ ਵਾਲੇ ਗਾਂਧੀ ਜੀ ਨੇ ਪਾਕਿਸਤਾਨ ਬਣਨੋਂ ਰੋਕਣ ਲਈ ਕਿਹੜਾ ਵਰਤ ਕੀਤਾ ? ਦੇਸ਼ ਦੀ ਤਰਜਮਾਨੀ ਕਰਨ ਵਾਲੀ ਕਾਂਗਰਸ ਦੇ ਰਹਿੰਦੇ ਲੱਖਾਂ ਲੋਕਾਂ ਦੀ ਹਤਿਆਵਾਂ ਕਿਵੇਂ ਹੋ ਗਈਆਂ? ਵਿਭਾਜਨ ਦੇ ਬਾਅਦ ਜੋ ਹਿੰਦੂ-ਸਿੱਖ ਪਾਕਿਸਤਾਨ ਵਿੱਚ ਅਤੇ ਜੋ ਮੁਸਲਮਾਨ ਭਾਰਤ ਵਿੱਚ ਰਹਿ ਜਾਣਗੇ, ਉਨ੍ਹਾਂ ਬਾਰੇ ਕੋਈ ਸਪੱਸ਼ਟ ਨੀਤੀ ਕਿਉਂ ਨਹੀਂ ਬਣਾਈ ਗਈ? ਹਿੰਦੂਆਂ-ਸਿੱਖਾਂ ਨੇ ਤਾਂ ਕਦੇ ਵੱਖ ਦੇਸ਼ ਦੀ ਮੰਗ ਹੀ ਨਹੀਂ ਕੀਤੀ ਸੀ। ਹਿੰਦੂ-ਸਿੱਖ ਹਮੇਸ਼ਾ ਅਖੰਡ ਭਾਰਤ ਦੀ ਹੀ ਗੱਲ ਕਰਦਾ ਰਿਹਾ ਹੈ, ਫਿਰ ਭਾਰਤ ਦਾ ਵਿਭਾਜਨ ਉਨ੍ਹਾਂ ਉੱਤੇ ਕਿਉਂ ਥੋਪਿਆ ਗਿਆ?
ਵਾਸਤਵ ਵਿੱਚ ਕੁਝ ਹਿੰਦੂ-ਸਿੱਖ ਪਾਕਿਸਤਾਨ ਵਿੱਚ ਨਹੀਂ ਰੁਕਣਾ ਚਾਹੁੰਦੇ ਸਨ, ਲੇਕਿਨ ਆਪਣੀ ਜਾਇਦਾਦ ਅਤੇ ਘਰ- ਵਾਰ ਛੱਡ ਕੇ ਭਾਰਤ ਆਉਣਾ ਕਈਆਂ ਨੂੰ ਠੀਕ ਨਹੀਂ ਲਗਾ। ਫਿਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਨਾਲ ਪਾਕਿਸਤਾਨ ਵਿੱਚ ਦੂਜੇ ਦਰਜੇ ਦਾ ਨਾਗਰਿਕ ਹੋਣ ਦਾ ਵਰਤਾਰਾ ਕੀਤਾ ਜਾਵੇਗਾ। ਹਿੰਦੂ-ਮੁਸਲਮਾਨ ਭਾਈਚਾਰੇ ਦੀ ਗੱਲ ਕਰਨ ਵਾਲੇ ਲੋਕ ਇੱਕ ਦਿਨ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ। ਭਾਰਤ ਵਿੱਚ ਰੁਕੇ ਮੁਸਲਮਾਨ ਵੀ ਵਾਸਤਵ ਵਿੱਚ ਆਪਣੇ ਘਰ-ਵਾਰ ਛੱਡ ਕੇ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸਨ, ਬੇਸ਼ੱਕ ਕਈਆਂ ਦਾ ਦਿਲ ਪਾਕਿਸਤਾਨ ਚਲਾ ਗਿਆ ਹੋਵੇ ਲੇਕਿਨ ਉਨ੍ਹਾਂ ਦਾ ਸਰੀਰ ਭਾਰਤ ਵਿੱਚ ਹੀ ਰੁਕ ਗਿਆ। ਇਹੀ ਹਾਲਤ ਹਿੰਦੂ-ਸਿੱਖਾਂ ਦੀ ਵੀ ਸੀ। ਉਨ੍ਹਾਂ ਦਾ ਦਿਲ ਤਾਂ ਭਾਰਤ ਆ ਗਿਆ ਲੇਕਿਨ ਸ਼ਰੀਰ ਪਾਕਿਸਤਾਨ ਵਿੱਚ ਰਹਿ ਗਿਆ। ਉਹ ਭਾਰਤ ਵਿੱਚ ਹੀ ਆਣਾ ਚਾਹੁੰਦੇ ਸਨ ਲੇਕਿਨ ਉੱਥੇ ਰੁਕਣਾ ਉਨ੍ਹਾਂ ਦੀ ਮਜਬੂਰੀ ਸੀ। ਨਾਗਰਿਕਤਾ ਸੰਸ਼ੋਧਨ ਕਾਨੂੰਨ ਉਨ੍ਹਾਂ ਮਜਬੂਰ ਲੋਕਾਂ ਜਿਨ੍ਹਾਂ ਦੀ ਗਿਣਤੀ ਸਿਰਫ ਹਜ਼ਾਰਾਂ ਵਿੱਚ ਹੈ, ਜੋ ਕਈ ਸਾਲਾਂ ਤੋਂ ਕਾਂਗਰਸ ਦੇ ਮਹਾਨ ਨੇਤਾਵਾਂ ਵੱਲੋਂ ਕੀਤੀਆਂ ਗ਼ਲਤੀਆਂ ਦੇ ਕਾਰਨ ਗ਼ੈਰ-ਕਾਨੂੰਨੀ ਸ਼ਰਨਾਰਥੀਆਂ ਦੀ ਜ਼ਿੰਦਗੀ ਜੀ ਰਹੇ ਹਨ, ਨੂੰ ਨਾਗਰਿਕਤਾ ਪ੍ਰਦਾਨ ਕਰਨ ਦੀ ਛੋਟ ਦਿੰਦਾ ਹੈ। ਉਨ੍ਹਾਂ ਨੂੰ ਇਸ ਦੇਸ਼ ਦੇ ਇਲਾਵਾ ਕਿਸੇ ਦੇਸ਼ ਵਿੱਚ ਸ਼ਰਨ ਵੀ ਨਹੀਂ ਮਿਲ ਸਕਦੀ। ਇੰਨੇ ਤੇ ਵੀ ਜੇਕਰ ਕਾਂਗਰਸ ਅਤੇ ਉਸਦੇ ਪਿੱਛਲੱਗੂਆਂ ਦਾ ਢਿੱਡ ਦੁਖਦਾ ਹੈ ਤਾਂ ਉਨ੍ਹਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ।
No comments:
Post a Comment